Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385567
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 6th (Old Book), Lesson No. 4 (MS Paint)

ਪਾਠ - 4
ਐੱਮ. ਐੱਸ. ਪੇਂਟ

ਅਭਿਆਸ (Exercise)


4) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
  1. ਪੇਂਟ ਕੀ ਹੈ?
  2. ਉੱਤਰ:- ਪੇਂਟ ਇੱਕ ਡਰਾਇੰਗ ਪ੍ਰੋਗਰਾਮ ਹੈ ਜਿਸ ਵਿੱਚ ਵੱਖ-ਵੱਖ ਟੂਲਜ਼ ਦੀ ਵਰਤੋਂ ਕਰਕੇ ਸੁੰਦਰ ਡਰਾਇੰਗ ਬਣਾਈ, ਸੇਵ ਅਤੇ ਪ੍ਰਿੰਟ ਕੀਤੀ ਜਾ ਸਕਦੀ ਹੈ।
  3. ਪੇਂਟ ਖੋਲ੍ਹਣ ਦੇ ਸਟੈੱਪ ਦੱਸੋ।
  4. ਉੱਤਰ:- ਪੇਂਟ ਨੂੰ ਖੋਲ੍ਹਣ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ: -
    1. ਸਟਾਰਟ ਬਟਨ ਉੱਤੇ ਕਲਿੱਕ ਕਰੋ।
    2. ਪ੍ਰੋਗਰਾਮਜ਼ ਉੱਤੇ ਕਲਿੱਕ ਕਰੋ।
    3. ਐਕਸੈਸਰੀਜ਼ ਉੱਤੇ ਕਲਿੱਕ ਕਰੋ।
    4. ਪੇਂਟ ਉੱਤੇ ਕਲਿੱਕ ਕਰੋ ਅਤੇ ਪੇਂਟ ਖੁੱਲ੍ਹ ਜਾਵੇਗਾ।
  5. ਟੂਲ ਬਾਕਸ ਕੀ ਹੁੰਦਾ ਹੈ?
  6. ਉੱਤਰ:- ਟੂਲ ਬਾਕਸ ਵਿੱਚ ਵੱਖ-ਵੱਖ 16 ਟੂਲ ਹੁੰਦੇ ਹਨ। ਇਹਨਾਂ ਟੂਲਜ਼ ਦੀ ਵਰਤੋਂ ਡਰਾਇੰਗ ਕਰਨ ਅਤੇ ਰੰਗ ਭਰਨ ਲਈ ਕੀਤੀ ਜਾਂਦੀ ਹੈ। ਹਰੇਕ ਟੂਲ ਦਾ ਆਪਣਾ ਵੱਖਰਾ ਨਾਮ ਅਤੇ ਵੱਖਰਾ ਕੰਮ ਹੁੰਦਾ ਹੈ।
  7. ਕੋਈ 6 ਟੂਲਜ਼ ਦੇ ਨਾਮ ਦੱਸੋ।
  8. ਉੱਤਰ:- ਟੂਲ ਬਾਕਸ ਵਿੱਚੋਂ 6 ਟੂਲਜ਼ ਦੇ ਨਾਮ ਹੇਠਾਂ ਦਿੱਤੇ ਗਏ ਹਨ: -
    1. ਫਰੀ-ਫੌਰਮ ਸਲੈਕਟ (ਮਨਚਾਹੇ ਖੇਤਰ ਦੀ ਚੋਣ ਲਈ)
    2. ਇਰੇਜ਼ਰ (ਰਬੜ : ਮਿਟਾਉਣ ਲਈ)
    3. ਪਿੱਕ ਕਲਰ (ਰੰਗ ਦੀ ਨਕਲ ਕਰਨ ਲਈ)
    4. ਪੈਂਸਿਲ (ਸੁਤੰਤਰ ਲਾਈਨ ਵਾਹੁਣ ਲਈ)
    5. ਏਅਰ ਬੁਰਸ਼ (ਰੰਗ ਸਪਰੇਅ ਕਰਨ ਲਈ)
    6. ਲਾਈਨ (ਲਾਈਨ ਵਾਹੁਣ ਲਈ)
  9. ਪੇਂਟ ਦੀ ਵਿੰਡੋ ਦੇ ਵੱਖ-ਵੱਖ ਭਾਗਾਂ ਦੇ ਨਾਮ ਲਿਖੋ।
  10. ਉੱਤਰ:- ਪੇਂਟ ਦੀ ਵਿੰਡੋ ਦੇ ਵੱਖ-ਵੱਖ ਭਾਗਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
    • ਟਾਈਟਲ ਬਾਰ
    • ਮੀਨੂੰ ਬਾਰ
    • ਵਰਕ ਖੇਤਰ
    • ਸਕਰੌਲ ਬਾਰ
    • ਟੂਲ ਬਾਕਸ
    • ਕਲਰ ਬਾਕਸ
  11. ਪੇਂਟ ਦੀ ਮੀਨੂੰ ਬਾਰ ਦੇ ਵੱਖ-ਵੱਖ ਮੀਨੂੰਆਂ ਦੇ ਨਾਮ ਦੱਸੋ।
  12. ਉੱਤਰ:- ਪੇਂਟ ਦੀ ਮੀਨੂੰ ਬਾਰ ਦੇ ਵੱਖ-ਵੱਖ ਮੀਨੂੰਆਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
    1. ਫਾਈਲ (File)
    2. ਐਡਿਟ (Edit)
    3. ਵਿਊ (View)
    4. ਇਮੇਜ (Image)
    5. ਕਲਰ (Color)
    6. ਹੈੱਲਪ (Help)

SmartStudies.in © 2012-2023